- ਅੰਤਰਰਾਸ਼ਟਰੀ
ਸਰਹੱਦਾਂ ਖੁੱਲ੍ਹਣ ਅਤੇ ਵਿਦੇਸ਼ੀ ਯੂਨੀਵਰਸਿਟੀਆਂ
ਵੱਲੋਂ ਵਿਦਿਆਰਥੀਆਂ ਨੂੰ ਦੁਬਾਰਾ ਸੱਦਾ
ਦੇਣ ਨਾਲ ਵੀਜ਼ਾ ਪ੍ਰੋਸੈਸਿੰਗ
'ਤੇ ਦਬਾਅ ਕਈ ਗੁਣਾ
ਵੱਧ ਗਿਆ ਹੈ। ਉਦਾਹਰਨ
ਲਈ, ਭਾਰਤ ਵਿੱਚ ਬ੍ਰਿਟਿਸ਼
ਹਾਈ ਕਮਿਸ਼ਨ ਨੇ ਸੋਮਵਾਰ ਨੂੰ
ਕਿਹਾ, “ਵਿਦਿਆਰਥੀ ਵੀਜ਼ਿਆਂ ਦੀ ਪ੍ਰਕਿਰਿਆ ਵਿੱਚ
ਤਿੰਨ ਹਫ਼ਤਿਆਂ ਦਾ ਸਮਾਂ ਲੱਗਦਾ
ਹੈ।” ਪਰ ਵਿਦਿਆਰਥੀ ਨਿਰਾਸ਼ ਹੋ ਰਹੇ ਹਨ
ਕਿਉਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ
ਉਹ ਵੀਜ਼ਾ ਪ੍ਰੋਸੈਸਿੰਗ ਵਿਚ ਹੋ ਰਹੀ ਦੇਰੀ ਕਾਰਨ
ਬਹੁਤ ਸਾਰਿਆ 'ਅਸਾਈਨਮੈਂਟਾਂ' ਦਾ ਮੌਕਾ ਗਵਾ
ਰਹੇ ਹਨ ।
- ਮੁਸਕਾਨ ਮੁਸਤਕੀਮ ਨੇ ਪੋਸਟ ਕੀਤਾ ਕਿ ਉਸਨੂੰ 13 ਜੁਲਾਈ ਨੂੰ ਕੈਮਬ੍ਰਿਜ ਵਿੱਚ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਯਾਤਰਾ ਕਰਨੀ ਚਾਹੀਦੀ ਹੈ ਅਤੇ ਉਸਨੇ ਪਹਿਲਾਂ ਹੀ 26 ਅਪ੍ਰੈਲ ਨੂੰ ਬਾਇਓਮੈਟ੍ਰਿਕ ਅਤੇ ਪਾਸਪੋਰਟ ਜਮ੍ਹਾ ਕਰਵਾ ਦਿੱਤਾ ਹੈ ਪਰ, ਕੋਈ ਕਾਰਵਾਈ ਨਹੀਂ ਹੋਈ। “ਸਿਰਫ਼ ਇੱਕ ਦਿਨ ਬਾਕੀ ਹੈ। ਮੈਂ ਪਹਿਲਾਂ ਹੀ ਟਿਕਟਾਂ ਅਤੇ ਰਿਹਾਇਸ਼ ਵਿੱਚ ਆਪਣਾ ਪੈਸਾ ਲਗਾ ਦਿੱਤਾ ਹੈ, ”ਟਵਿੱਟਰ 'ਤੇ ਦੱਸਇਆ।
- ਇੱਕ ਹੋਰ ਵਿਦਿਆਰਥੀ ਵਰਧਰਾਜੂ ਨੇ ਕਿਹਾ, ਮੇਰਾ SWV ਫੈਸਲਾ 16 ਜੂਨ 2022 ਨੂੰ ਆ ਗਿਆ ਸੀ ਅਤੇ ਅੱਜ ਤੱਕ ਮੈਨੂੰ ਆਪਣਾ ਪਾਸਪੋਰਟ ਨਹੀਂ ਮਿਲਿਆ ਹੈ। ਪਾਸਪੋਰਟ ਕਲੈਕਸ਼ਨ Email ਦੀ ਉਡੀਕ ਵਿੱਚ 17 ਤੋਂ ਵੱਧ ਕੰਮਕਾਜੀ ਦਿਨ ਹੋ ਗਏ ਹਨ।
- ਵਿਦੇਸ਼ ਮੰਤਰਾਲੇ ਨੇ ਕਿਹਾ, “ਆਸਟ੍ਰੇਲੀਆ, ਕੈਨੇਡਾ,
ਚੈੱਕ ਗਣਰਾਜ, ਜਰਮਨੀ, ਨਿਊਜ਼ੀਲੈਂਡ,
ਪੋਲੈਂਡ, ਯੂਕੇ ਅਤੇ ਯੂਐਸਏ ਨਾਲ ਕੰਮ ਕਰਨ ਵਾਲੇ
ਸੀਨੀਅਰ ਐਮਈਏ ਅਧਿਕਾਰੀਆਂ ਨੇ ਭਾਰਤੀ ਨਾਗਰਿਕਾਂ ਲਈ ਵਿਦਿਆਰਥੀ ਵੀਜ਼ਾ ਨੂੰ ਸੁਚਾਰੂ ਬਣਾਉਣ ਬਾਰੇ
ਇਨ੍ਹਾਂ ਦੇਸ਼ਾਂ ਦੇ ਸਬੰਧਤ ਮਿਸ਼ਨਾਂ/ਸੀਨੀਅਰ ਡਿਪਲੋਮੈਟਾਂ ਦੇ ਨਾਲ ਉਸਾਰੂ ਚਰਚਾ ਕੀਤੀ।
ਅਫੇਅਰਜ਼ ਦੇ ਅਧਿਕਾਰਤ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, “ਉਹ
ਪ੍ਰਕਿਰਿਆ ਨੂੰ ਹੋਰ ਆਸਾਨ ਅਤੇ ਤੇਜ਼-ਟਰੈਕ ਕਰਨ ਲਈ ਰੁੱਝੇ ਹੋਏ ਹਨ ,
ਕਿਉਂਕਿ ਵਿਦਿਆਰਥੀਆਂ ਦਾ ਪ੍ਰਵਾਹ ਬਹੁਤ ਲਾਭਦਾਇਕ ਹੈ,”
ਉਸਨੇ ਕਿਹਾ।
ਕੀ ਇਸ ਮਸਲੇ ਦਾ ਕੋਈ ਹੱਲ ਹੈ ?
ਵੀਜ਼ਾ ਸਹੂਲਤ
ਏਜੰਸੀ VFS ਗਲੋਬਲ ਨੇ ਕਿਹਾ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨੇ ਪਿਛਲੇ ਸਾਲ ਯਾਤਰਾ
ਪਾਬੰਦੀਆਂ ਤੇ ਰੋਕ ਹਟਣ ਦੇ ਨਾਲ ਭਾਰਤ ਦੇ ਵਿਦਿਆਰਥੀਆਂ ਲਈ ਆਪਣੇ ਦਾਖਲੇ ਖੋਲ੍ਹੇ ਅਤੇ ਇਸ ਕਾਰਨ ਵੀਜ਼ਾ
ਦੀ ਮੰਗ ਵੱਧ ਗਈ।
VFS ਗਲੋਬਲ
ਵੱਲੋ ਤਿੰਨ ਸੁਝਾਅ ਦਿੱਤੇ ਗਏ, ਜੋ ਤੁਹਾਨੂੰ ਜਾਣਨ ਦੀ ਲੋੜ ਹੈ:
- ਜੂਨ ਤੋਂ ਸਤੰਬਰ ਦੇ ਪੀਕ ਪੀਰੀਅਡ ਦੌਰਾਨ ਵਿਦਿਆਰਥੀ ਵੀਜ਼ਿਆਂ ਦੀ ਉੱਚ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਵਿਦਿਆਰਥੀਆਂ ਨੂੰ ਆਖਰੀ ਮਿੰਟ ਦੀ ਭੀੜ ਤੋਂ ਬਚਣ ਲਈ ਜਲਦੀ ਅਪਲਾਈ ਕਰਨ ਦਾ ਸੁਝਾਅ ਦਿੰਦੇ ਹਾ।
- ਵਿਦਿਆਰਥੀਆਂ
ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਆਪਣਾ ਵੀਜ਼ਾ ਅਪਲਾਈ ਕਰਨ ਲਈ, ਅਤੇ ਆਪਣੇ ਕਾਗਜ਼ੀ ਕਾਰਜਾਂ ਨੂੰ ਸਮੇਂ ਸਿਰ
ਪੂਰਾ ਕਰਨ ਲਈ ਆਪਣੀਆਂ ਸਬੰਧਤ ਯੂਨੀਵਰਸਿਟੀਆਂ ਨਾਲ ਸੰਪਰਕ ਕਰਨ।
- ਅਕਸਰ ਦੂਤਾਵਾਸ/ਦੂਤਘਰ ਵਿਦਿਆਰਥੀ ਵੀਜ਼ਿਆਂ ਦੀ ਮਾਤਰਾ ਦਾ ਪ੍ਰਬੰਧਨ ਕਰਨ ਲਈ ਵਾਧੂ ਸਮਾ ਲੈਦਾ ਹੈ ।
0 Comments